ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ

ਤੂੰ ਕੀ ਜਾਣੇ ਦਿਨ ਜਿੰਦਗੀ ਦੇ ਕਿੰਨੇ ਤੇਰੇ ਪਿੱਛੇ ਬਰਬਾਦ ਕੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਤੇਰੀ ਝੂਠੀ ਯਾਰੀ ਲਈ ਮੈਂ ਸੱਚੇ ਯਾਰ ਰੁਲਾ ਦਿੱਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਕੁਝ ਖਾਸ ਸੀ ਕੁਝ ਆਮ ਸੀ ਮੇਰੇ ਲਈ ਪਿਆਰ ਦੇ ਜਾਮ ਸੀ ,
ਤੇਰੀ ਨਕਲੀ ਪਿਆਰ ਦੀ ਨਗਰੀ ਚ ਮੈਂ ਸਚ ਦੇ ਮਹਿਲ ਸੀ ਢਾਹ ਦਿੱਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਇਹ ਸਚ ਹੈ ਕਿ ਯਾਦ ਤੇਰੀ ਕਬਰਾਂ ਤੱਕ “ਰਾਣੇ” ਨਾਲ ਜਾਊ,
ਚੱਲ ਤੂੰ ਨਹੀ ਤੇਰੀ ਯਾਦ ਸਹੀ ਉਮਰਾਂ ਤੱਕ ਮੇਰਾ ਸਾਥ ਨਿਭਾਊ,
ਭੁੱਲਣੇ ਬੜੇ ਹੀ ਔਖੇ ਨੇ ਜੋ ਪਲ ਤੇਰੇ ਸਨ ਨਾਲ ਬੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ

Category: Punjabi Status

Leave a comment