ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ
ਦਿਲ ਦੇਣ ਤੋਂ ਪਹਿਲਾਂ ਪਰਖ ਲਈਏ
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ
ਟੁੱਟ ਜੇ ਯਾਰੀ ਨਾਂ ਪਿਆਰ ਬਦਨਾਮ ਕਰੀਏ
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ
ਇਸ਼ਕ਼ ਇਬਾਦਤ ਰੱਬ ਦੀ ਏ
ਕਰੀਂ ਉਹਦੇ ਨਾਲ
ਜਿਸ ਲਈ ਦਿਲ ‘ਚ ਸਤਿਕਾਰ ਹੋਵੇ