ਇਹ ਦੁਨੀਆ ਮਤਲਬੀ ਲੋਕਾਂ ਦੀ

ਨਾ ਕਰ ਇਤਬਾਰ ਇਸ ਦੁਨੀਆ ਤੇ
ਇਹ ਦੁਨੀਆ ਮਤਲਬੀ ਲੋਕਾਂ ਦੀ
ਨਾ ਭਰਾ ਕੋਈ ਤੇ ਨਾ ਭੈਣ ਇੱਥੇ
ਗੱਢ਼ੀ ਚਲਦੀ ਇੱਥੇ ਨੋਟਾਂ ਦੀ
ਨਾ ਕਰ ਇਤਬਾਰ ਇਸ ਦੁਨੀਆ ਤੇ
ਇਹ ਦੁਨੀਆ ਮਤਲਬੀ ਲੋਕਾਂ ਦੀ

ਹਰ ਕੋਈ ਲੁੱਟਣ ਨੂੰ ਫਿਰਦਾ ਏ
ਹਰ ਕੋਈ ਸੁੱਟਣ ਨੂੰ ਫਿਰਦਾ ਏ
ਇੱਥੇ ਚੱਲਦੀ ਏ ਮਾੜੀਆਂ ਸੋਚਾਂ ਦੀ
ਨਾ ਕਰ ਇਤਬਾਰ ਇਸ ਦੁਨੀਆ ਤੇ
ਇਹ ਦੁਨੀਆ ਮਤਲਬੀ ਲੋਕਾਂ ਦੀ

ਕੋਈ ਕਿਸੇ ਨੂ ਆਪਣਾ ਕਹੇ ਨਾ
ਇਥੇ ਪ੍ਯਾਰ ਵੀ ਸਚੇ ਰਹੇ ਨਾ
ਇਹ ਤੇ ਹੋਗੀ “ਖੁਸ਼ ” ਹੁਣ ਖੂਨ ਪੀਣੀਆਂ ਜੋਕਾਂ ਦੀ
ਨਾ ਕਰ ਇਤਬਾਰ ਇਸ ਦੁਨਿਆ ਤੇ
ਇਹ ਦੁਨੀਆ ਮਤਲਬੀ ਲੋਕਾਂ ਦੀ

Category: Punjabi Status

Leave a comment