ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ,
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ,
ਸਾਡੇ ਲਈ ਜਿੰਨਾਂ ਦਾ #ਪਿਆਰ ਅਨਮੋਲ ਸੀ,
ਉਨਾਂ ਸਾਡਾ ਪਿਆਰ ਪਲਾਂ ਚ ਨਿਲਾਮ ਕੀਤਾ,
ਆਪ ਉਹ ਯਾਰੀ ਤੋੜ ਕੇ ਵੀ ਮਸ਼ਹੂਰ ਹੋ ਗਏ,
ਸਾਨੂੰ ਯਾਰੀ ਨਿਭਾਉਣ ਲਈ ਵੀ ਬਦਨਾਮ ਕੀਤਾ,
ਸਾਰੇ ਕਰਕੇ ਕਸੂਰ ਵੀ ਉਹ ਬੇਕਸੂਰ ਹੋ ਗਏ,
ਕੱਲਾ ਕੱਲਾ ਇਲਜ਼ਾਮ ਸੱਜਣਾ ਮੇਰੇ ਨਾਮ ਕੀਤਾ
ਸਾਹ ਚਲਦਿਆਂ ਵੀ ਅਸੀਂ ਹਾਂ ਲਾਸ਼ ਬਣ ਚੱਲੇ,
ਐਸਾ ਸੱਜਣਾਂ ਨੇ ਸਾਡੀ ਮੌਤ ਦਾ ਇੰਤਜ਼ਾਮ ਕੀਤਾ.