ਕਬਰਾਂ ਤੱਕ ਜਾਣਗੀਆਂ ਸਾਡੇ ਨਾਲ

ਤੂੰ ਕੀ ਜਾਣੇ ਤੈਨੂੰ ਆਪਣਾ ਬਨਾਉਣ ਲਈ ਸੱਜਣਾਂ,
ਅਸੀਂ ਜ਼ਿੰਦਗੀ ਚ ਕਿੰਨੀਆਂ ਮੁਸ਼ਕਿਲਾਂ ਟਾਲੀਆਂ,

ਦਿਨ ਬੜੇ ਔਖੇ ਲੰਘਦੇ ਸਾਡੇ ਤੇਰੇ ਬਿਨਾਂ ਜੱਗ ਤੇ,
ਬੜੀ ਮੁਸ਼ਕਿਲ ਨਾਲ ਲੰਘਦੀਆਂ ਰਾਤਾਂ ਕਾਲੀਆਂ,

ਉਸ ਰੱਬ ਨੂੰ ਪਤਾ ਨੀ ਕੀ ਮਨਜ਼ੂਰ ਹੋਣਾ ਆਖਿਰ,
ਪਰ ਤੇਰੇ ਨਾਲ ਜੀਣ ਲਈ ਅਸੀਂ ਉਮਰਾਂ ਗਾਲੀਆਂ,

ਲਗਦਾ ਕਬਰਾਂ ਤੱਕ ਜਾਣਗੀਆਂ ਸਾਡੇ ਨਾਲ ਯਾਰਾਂ,
ਜੋ ਤੈਨੂੰ ਪਾਉਣ ਲਈ ਅਸੀਂ ਦਿਲ ‘ਚ ਰੀਝਾਂ ਪਾਲੀਆਂ

Category: Punjabi Status

Leave a comment