ਜਾਂਚ ਮੈਨੂੰ ਆ ਗਈ ਏ ਦੁੱਖਾਂ ਦਰਦਾਂ ਨੂੰ ਲੁਕਾਉਣ ਦੀ ,
ਉਦਾਸੇ ਹੋਏ ਬੁਲਾਂ ਉਤੇ ਝੂਠੀ ਮੁਸਕਾਨ ਲਿਆਉਣ ਦੀ,
ਅਸੀਂ ਆਪਣਾ ਦਰਦ ਹੰਝੂਆਂ ਨਾਲ ਵੰਡਾ ਲੈਣਾ,
ਲੋੜ ਨਾ ਕਿਸੇ ਨੂੰ, ਹੁਣ ਮੇਰੇ ਦਿਲ ਨੂੰ ਧਰਾਉਣ ਦੀ ,
ਜਿੰਦਗੀ ਵਿਚ ਦੁੱਖ ਦਰਦ ਹੱਸ ਹੱਸ ਕੇ ਜਰਦੇ ਰਹੇ ,
ਆਸ ਸੀ ਅੱਗੇ ਘੜੀ ਕੋਈ ਖੁਸ਼ੀ ਵਾਲੀ ਆਉਣ ਦੀ,
ਅੱਗੇ ਜਾ ਕੇ ਵੇਖਿਆ, ਤਾਂ ਕੁਝ ਵੀ ਨਾ ਮਿਲਿਆ,
ਚਾਹਤ ਸੀ ਮੇਰੇ ਦਿਲ ਵਿਚ ਜਿਸਨੂੰ ਅਪਣਾਉਣ ਦੀ