ਜਿਹੜੀ ਤੇਰੇ ਨਾਲ ਲਗਦੀ ਸੀ ਹਸੀਨ ਜ਼ਿੰਦਗੀ

ਜਿਹੜੀ ਤੇਰੇ ਨਾਲ ਲਗਦੀ ਸੀ ਹਸੀਨ ਜ਼ਿੰਦਗੀ,
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ,
ਕਿੰਨਾਂ ਮਜ਼ਾ ਆਉਂਦਾ ਸੀ ਤੇਰੇ ਨਾਲ ਦੁਨੀਆਂ ਤੇ,
ਤੇਰੇ ਬਿਨਾਂ ਉਹੀ ਦੁਨੀਆਂ ਅੱਜ ਬੜੀ ਬੇਮਜ਼ਾ ਲੱਗੇ,
ਸਾਡੀ ਜ਼ਿੰਦਗੀ ਸਵਾਰਨ ਵਿੱਚ ਵੀ ਸੀ ਹੱਥ ਤੇਰਾ,
ਪਰ ਅੱਜ ਉਜਾੜਨ ਵਿੱਚ ਵੀ ਤੇਰੀ ਰਜ਼ਾ ਲੱਗੇ,
ਸਾਨੂੰ ਸਾਰੀ ਉਮਰ ਤੇਰੀ ਪਰਖ਼ ਨਾ ਹੋਈ ਯਾਰਾ,
ਤੁਸੀਂ ਸਾਨੂੰ ਕਦੇ ਦੁਸ਼ਮਣ ਲੱਗੇ ਕਦੇ ਖੁਦਾ ਲੱਗੇ,
ਰੱਬ ਹੀ ਜਾਣੇ ਸਾਨੂੰ ਮੋਤ ਕਿਵੇਂ ਆਉ ਆਖ਼ਿਰ,
ਨਾ ਕੋਈ ਦੁਆ ਕੰਮ ਕਰਦੀ ਨਾ ਕੋਈ ਦਵਾ ਲੱਗੇ..

Category: Punjabi Status

Leave a comment