ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ

ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ
ਬਸ ਕਾਲਜ਼ ਮੈਂ ਆਵਾਂ ਤੇਰੇ ਕਰਕੇ, ਹੋ ਬੜੇ ਦਿਨਾਂ ਤੋਂ ਕਲਾਸ ਕੋਈ ਲਾਈ ਨੀ
ਭੁੱਖਾ ਰਹਾਂ ਸਦਾ ਤੇਰੇ ਹੀ ਦੀਦਾਰ ਦਾ, ਨੀ ਕੈਸਾ ਰੋਗ ਇਹ ਤੂੰ ਮੈਨੂੰ ਲਾਇਆ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ ਪੁੱਛ ਲੈ
ਤੂੰ ਹੀ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ

ਤੈਨੂੰ ਕਹਿਣ ਤੋਂ ਸਦਾ ਹੀ ਰਹਿੰਦਾ ਸੰਘਦਾ, ਹੋ ਪਲ ਪਲ ਤੇਰੇ ਬਿਨਾਂ ਔਖਾ ਲੰਘਦਾ
ਕਦੇ ਜਿੰਦਗੀ ‘ਚ ਹੋਵੇਂ ਤੂੰ ਉਦਾਸ ਨਾ, ਰਹਿੰਦਾ ਰੱਬ ਤੋਂ ਦੁਆਵਾਂ ਸਦਾ ਮੰਗਦਾ
ਹਰ ਪਲ ਤੇਰੀ ਯਾਦ ‘ਚ ਗੁਜ਼ਾਰਦਾ, ਨੀ ਕਦੇ ਦਿਲੋਂ ਨਾ ਭੁਲਾਇਆ ਤੈਨੂੰ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ ਪੁੱਛ ਲੈ
ਤੂੰ ਹੀ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ.

Category: Punjabi Status

Leave a comment