ਦੱਸੀ ਸਾਡੇ ਨਾਲ ਇੰਨਾਂ ਮੋਹ ਪਾਇਆ ਕਿਉਂ ਸੀ

ਜੇ ਤੂੰ ਸਾਨੂੰ ਗੈਰ ਹੀ ਬਨਾਉਣਾ ਸੀ,
ਪਹਿਲਾਂ ਆਪਣਾ ਬਣਾਇਆ ਕਿਉਂ ਸੀ,
ਜੇ ਪਿਆਰ ਦੀ ਕਦਰ ਨਹੀ ਸੀ ਕਰਨੀ,
ਸਾਡੇ ਨਾਲ ਦਿਲ ਵਟਾਇਆ ਕਿਉਂ ਸੀ,
ਜੇ ਸਾਨੂੰ ਦਿਲ ਚ ਰੱਖਣਾ ਨਹੀ ਸੀ,
ਦਿਲ ਤੇ ਸਾਡਾ ਨਾਂ ਵਾਹਿਆ ਕਿਉਂ ਸੀ,
ਜੇ ਸਾਡੇ ਤੋ ਅੱਖਾਂ ਹੀ ਚੁਰਾਉਣੀਆਂ ਸੀ,
ਅੱਖਾਂ ਨਾਲ ਅੱਖਾਂ ਨੂੰ ਮਿਲਾਇਆ ਕਿਉਂ ਸੀ,
ਜੇ ਸਾਨੂੰ ਹਿਜ਼ਰਾਂ ਦੀ ਅੱਗ ‘ਚ ਸਾੜਨਾ ਸੀ,
ਜ਼ੁਲਫਾਂ ਦੀ ਛਾਵੇਂ ਸਾਨੂੰ ਬਿਠਾਇਆ ਕਿਉਂ ਸੀ,
ਜੇ ਸਾਨੂੰ ਖੂਨ ਦੇ ਹੰਝੂ ਹੀ ਰੁਆਉਣੇ ਸੀ,
ਸਾਨੂੰ ਬੁੱਲਾਂ ਦੀ ਹਾਸੀ ਬਣਾਇਆ ਕਿਉਂ ਸੀ,
ਜੇ ਸਾਨੂੰ ਜਿਉਂਦੇ ਜੀਅ ਦਫਨਾਉਣਾਂ ਹੀ ਸੀ,
ਸਾਡੇ ਅੰਦਰ ਦਾ ਆਸ਼ਿਕ ਜਗਾਇਆ ਕਿਉਂ ਸੀ,
ਜਦੋ ਪਤਾ ਸੀ ਤੂੰ ਸਾਡਾ ਸਾਥ ਨਹੀ ਨਿਭਾਉਣਾ
ਦੱਸੀ ਸਾਡੇ ਨਾਲ ਇੰਨਾਂ ਮੋਹ ਪਾਇਆ ਕਿਉਂ ਸੀ

Category: Punjabi Status

Leave a comment