ਸਾਡੇ ਅੰਦਰ ਦਰਦ ਵਥੇਰੇ ਬਾਹਰੋਂ ਸਾਰੇ ਜ਼ਖਮ ਮਿਟਾਏ ਹੋਏ ਨੇ,
ਕੰਢਿਆਂ ਨੂੰ ਨਈ ਅਜ਼ਮਾਉਣਾਂ ਫੁੱਲਾਂ ਤੋ ਫੱਟ ਅਸੀਂ ਖਾਏ ਹੋਏ ਨੇ,
ਸਾਡੀ ਬੇਗੁਨਾਹੀ ਨਾ ਹੀ ਕਦੇ ਸਾਬਿਤ ਹੋਈ ਨਾ ਹੀ ਕਦੇ ਹੋਣੀ ਏ,
ਸਾਡੇ ਸੱਜਣਾਂ ਨੇ ਇਲਜ਼ਾਮ ਹੀ ਸਿਰ ਤੋਂ ਪੈਰਾਂ ਤੱਕ ਲਾਏ ਹੋਏ ਨੇ,
ਅਸੀਂ ਬੇਦਰਦ ਯਾਰੋ ਇੰਨੇ ਕਿਸੇ ਦੇ ਦਰਦ ਵੀ ਨੀ ਖਰੀਦ ਸਕਦੇ,
ਪੱਲੇ ਸਾਡੇ ਕੱਖ ਨਾਂ ਦਿਲ ਦੀ ਭਾਣ ਚੋ ਸਾਰੇ ਸਿੱਕੇ ਮੁਕਾਏ ਹੋਏ ਨੇ,
ਨਾਂ ਮੈਂ ਸਾਥ ਨਿਭਾਉਣਾ ਕਿਸੇ ਦਾ ਨਾਂ ਸਾਥੀ ਕਿਸੇ ਨੇ ਬਨਣਾ ਮੇਰਾ,
“ਧਰਮ“ ਦੁਨੀਂਓ ਦੂਰ ਅਸੀਂ ਘਰ ਕਬਰਾਂ ਨਾਲ ਸਾਂਝੇ ਪਾਏ ਹੋਏ ਨੇ