ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ

ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ,
ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ.
ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ,
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ

ਮੋੜ ਦਿੱਤਾ ਪਿਆਰ ਵਾਲਾ ਸਾਡਾ ਪਹਿਲਾ ਖ਼ਤ ਨੀ,
ਉਦੋਂ ਕਾਹਤੋ ਪੂਰਦੀ ਹੁੰਦੀ ਸੀ ਮੇਰਾ ਪੱਖ ਨੀ,
ਤੇਰੇ ਸੀ ਉਹ ਵਾਅਦੇ ਜਾਂ ਝੂਠੇ ਸੀ ਉਹ ਲਾਰੇ ਨੀ
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ

Category: Punjabi Status

Leave a comment