ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਜਾਂਦੀ ਜਾਂਦੀ ਜਾਨੇ ਸਾਡੀ ਇੱਕ ਯਾਦ ਲੈ ਜਾ ਨੀ
ਸਾਡੇ ਪਿਆਰ ਦੀ ਜੋ ਬਚੀ ਏ ਮਿਆਦ ਲੈ ਜਾ ਨੀ
ਆਹ ਲੈ ਕੱਠੇ ਕਰ ਟੁਕੜੇ ਸੰਭਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਜਿੰਨਾ ਆਖਦੀ ਤੂੰ ਅੜੀਏ ਮੈਂ ਓਨਾ ਖੋਟਾ ਨੀ
ਮੇਰੇ ਜਿਸਮ ਦਾ ਲੈ ਜਾ ਭਾਵੇ ਬੋਟਾ ਬੋਟਾ ਨੀ
ਮੇਰੇ ਪਿਆਰ ਤੇ ਉਠਾਈ ਨਾ ਸਵਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਲਹੂ ਪ੍ਰੀਤ ਦਾ ਲੈ ਜਾ ਨੀ ਤੂ ਮੇਹੰਦੀ ਵਾਸਤੇ
ਕਦੇ ਤਲੀਆਂ ਤੇ ਲਾਵੇਂਗੀ ਨੀ ਏਸ ਆਸ ਤੇ
ਰਗਾਂ ਤੇਰੀਆਂ ‘ਚ ਆਉਗਾ ਭੂਚਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

Category: Punjabi Status

Leave a comment