ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ

ਨਾ ਹੀ ਸੱਠ ਕਿੱਲੇ ਨੇ ਤੇ ਨਾ ਘਰ ਸਾਡੇ ਕਾਰਾਂ
ਦੁੱਧ ਡੇਰੀ ਤੇ ਪਾ ਕੇ ਮਸਾਂ ਘਰ ਦਾ ਚੱਲੇ ਗੁਜਾਰਾ
ਸਾਡੀ ਜ਼ਿੰਦਗੀ ਵਿਚ ਨਾ ਐਸ਼ਾਂ ਨਾ ਹੀ ਹਨ ਬਹਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਕਿੱਲਾ ਵੇਚਤਾ ਸੀ ਜੋ ਫਿਰ ਵੀ ਨਾ ਉੱਤਰਿਆ ਕਰਜਾ
ਬਾਪੂ ਕਹਿੰਦਾ ਪੁੱਤਰਾ ਦਿਲ ਕਰਦਾ ਅੱਜ ਮੈਂ ਮਰਜਾਂ
ਬਾਪੂ ਇਦਾਂ ਗੱਲਾਂ ਕਰੇ, ਦੱਸ ਕਿਦਾਂ ਮੈਂ ਸਹਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਮਸਾਂ ਦੋ ਵਕਤ ਦੀ ਰੋਟੀ ਪੱਕਦੀ ਮੈਂ ਤੇਨੁ ਕੀ ਖਵਾਉਂ
ਖੁਦ ਦੇ ਕੁੜਤੇ ਪਾਟੇ ਹੋਏ ਤੈਨੂੰ ਸੋਹਣੇ ਸੂਟ ਕਿੱਥੋਂ ਪਵਾਉ
ਕੱਲ ਤੈਨੂੰ ਨਵਾਂ ਸੂਟ ਲੈ ਦਿਉਂ, ਬਾਪੂ ਵੀ ਲਾ ਦਿੰਦਾ ਬੇਬੇ ਨੂੰ ਲਾਰਾ,
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਕਰਜ਼ੇ ਥੱਲੇ ਦਬੇ ਹੋਏ ਸਾਡੇ ਖਵਾਬ ਰਕਾਨੇ ਨੀਂ
ਨੰਗ ਦੇ ਪੱਲੇ ਅਮੀਰ ਪੈ ਗਈ ਲੋਕ ਮਾਰਨਗੇ ਤਾਨੇ ਨੀ,
ਵਿਚ ਗਰੀਬੀ ਦੇ ਰਹਿੰਦਿਆਂ ਦੀਆਂ ਕੋਈ ਨਾ ਲੈਂਦਾ ਸਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

Category: Punjabi Status

Leave a comment