ਉਂਝ ਤਾਂ ਉਹ ਮੈਨੂੰ ਜਾਨੋ ਵੱਧ ਕੇ ਚਾਹੁੰਦਾ ਸੀ
ਵੱਖ ਕਦੇ ਨਾ ਹੋਣ ਦੀਆਂ
ਨਿੱਤ ਸੌ ਸੌ ਕਸਮਾਂ ਪਾਉਂਦਾ ਸੀ
ਪਰ ਵਕਤ ਹਨੇਰੀ ਅੱਗੇ
ਆਖਰ ਨੂੰ ਉਹ ਵੀ ਟੁੱਟ ਗਿਆ ਸੀ
ਰੁਖ ਹਵਾ ਦਾ ਦੇਖ ਕੇ
ਭਾਰੇ ਪਾਸੇ ਦੇ ਵੱਲ ਝੁੱਕ ਗਿਆ ਸੀ
ਸੱਭ ਕੁਝ ਜ਼ਰ ਲਿਆ
ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ
ਜੇ ਜਾਂਦਾ ਹੋਇਆ ਪਲਟ ਕੇ ਪਿੱਛੇ ਦੇਖ ਲੈਂਦਾ
ਤਾਂ ਬਾਕੀ ਜ਼ਿੰਦਗੀ ਸੌਖੀ ਲੰਘ ਜਾਂਦੀ.