ਮੀਂਹ ਪੈਣ ਤੇ ਸ਼ਹਿਰਾਂ ਤੇ ਪਿੰਡਾਂ ਦਾ ਮਾਹੌਲ

ਮੀਂਹ ਪੈਣ ਤੇ ਸ਼ਹਿਰਾਂ ਦਾ ਮਾਹੌਲ :-
Wow Wow ਕਰਦੀਆਂ ਨਿੱਕੀਆਂ ਫੀਲਾ ਹੋਗਿਆ ਮੌਸਮ
ਕੋਈ ਆਖੇ Just Amazing, ਕੋਈ ਆਖਦੀ Awsm
ਕੋਈ ਕੈਪਰੀ ਪਾ ਕੇ ਫਿਰਦਾ ਪੱਗ ਡੌਗ ਘੁੰਮਾਓਂਦਾ
ਕੋਈ ਐਨਕਾਂ ਸੂਤ ਜੇ ਕਰਕੇ, “ਲਾ ਲਾ” ਆਲੇ ਗਾਣੇ ਗਾਉਂਦਾ
ਕੋਈ ਨੂਡਲਾਂ ਦੀ ਕਰੇ ਸ਼ਫਾਰਸ਼, ਖਾਣਾ ਚਾਹੁੰਦਾ ਮੈਗੀ
ਨਿੱਕਾ ਬੇਟਾ ਜਾ ਹੱਟੀ ਤੇ ਪੁੱਛਦਾ “ਭਈਆ ਪਾਂਚ ਵਾਲੀ ਹੈਗੀ”?

ਦੂਜੇ ਪਾਸੇ ਮੀਂਹ ਪੈਣ ਤੇ ਪਿੰਡਾਂ ਦਾ ਮਾਹੌਲ :-
ਮੀਂਹ ਆ ਗਿਆ ਭੈਣ ਦੇਣਿਆ ਵੇਹੜੇ ਆਲਿਆਂ ਰੌਲਾ ਚੱਕਤਾ,
ਚੱਕ ਕਸੀਏ ਗਲੀ ‘ਚ ਆਗੇ ਗਵਾਂਢੀਆਂ ਨੇ ਪਾਣੀ ਡੱਕਤਾ,
ਤੇਲ ‘ਚ ਤਲਦੇ ਗੁਲਗੁਲੇ ਬਾਸ਼ਨਾ ਫਿਰਨੀ ਤੀਕਰ ਆਉਂਦੀ,
ਸੇਰ ਦੁੱਧ ‘ਚ ਚੌਲ ਖੰਡ ਠੋਕਤੀ ਮਾਤਾ ਖੀਰ ਬਣਾਉਂਦੀ,
ਤਣੀ ਤੋਂ ਸੁੱਕੇ ਲੀੜੇ ਲਾਹਲਾ ਨਿੱਕੀ ਕੁੜੀ ਨੂੰ ਕਹਿਤਾ,
ਯੂਰੀਆ ਦਾ ਖਾਲੀ ਗੱਟਾ ਸਿਰ ਤੇ As A ਛੱਤਰੀ ਲੈਤਾ,
ਨਲਕੇ ਆਲੀ ਮੋਟਰ ਤੇ ਪਾਤੀ ਪੱਲੀ, ਬੱਠਲ ਚੁੱਲ੍ਹੇ ਤੇ ਧਰਿਆ,
ਟੁੱਟ ਪੈਣਿਓ ਭਿੱਜਗੀਆਂ ਪਾਥੀਆਂ ਫਿਕਰ ਬੇਬੇ ਨੇ ਕਰਿਆ,
ਕੋਠੇ ਉੱਤੋਂ ਮਿੱਟੀ ਖੁਰਗੀ ਤੇ ਤੂੜੀ ਜਾ ਪਨਾਲੇ ਵਿੱਚ ਅੜਗੀ,
ਮਹਿੰ ਕਿਸੇ ਦੀ ਕਿੱਲਾ ਪਟਾਕੇ ਜਾ ਰੂੜ੍ਹੀ ਤੇ ਚੜ੍ਹਗੀ…

Leave a Comment

Your email address will not be published. Required fields are marked *

Scroll to Top