ਵਿਹੜੇ ਵਿਚ ਰੁਖ ਸਨ ਸਾਂਝੇ ਸੁਖ ਦੁਖ ਸਨ

ਮੰਜਿਆਂ ਤੇ ਬਹਿੰਦੇ ਸੀ
ਕੋਲ ਕੋਲ ਰਹਿੰਦੇ ਸੀ
ਸੋਫੇ ਬੈੱਡ ਆ ਗਏ ਨੇ
ਦੂਰੀਆਂ ਵਧਾ ਗਏ ਨੇ
ਛਤਾਂ ਤੇ ਨਾ ਸੌਂਦੇ ਹੁਣ
ਬਾਤਾਂ ਵੀ ਨਾ ਪੌਂਦੇ ਹੁਣ
ਵਿਹੜੇ ਵਿਚ ਰੁਖ ਸਨ
ਸਾਂਝੇ ਸੁਖ ਦੁਖ ਸਨ
ਬੂਹਾ ਖੁੱਲ੍ਹਾ ਰਹਿੰਦਾ ਸੀ
ਰਾਹੀ ਵੀ ਆ ਬਹਿੰਦਾ ਸੀ
ਕਾਂ ਵੀ ਕੁਰਲਾਉਂਦੇ ਸੀ
ਪਰਾਹੁਣੇ ਵੀ ਆਉਂਦੇ ਸੀ
ਸਾਇਕਲ ਹੀ ਕੋਲ ਸੀ
ਤਾਂ ਵੀ ਮੇਲ ਜੋਲ ਸੀ
ਰਿਸ਼ਤੇ ਨਿਭਾਉਂਦੇ ਸਾਂ
ਰੁੱਸਦੇ ਮਨਾਉਂਦੇ ਸਾਂ
ਪੈਸਾ ਭਾਵੇਂ ਘੱਟ ਸੀ
ਮੱਥੇ ਤੇ ਨਾ ਵੱਟ ਸੀ
ਕੰਧਾਂ ਕੌਲੇ ਕੱਚੇ ਸਨ
ਸਾਕ ਸਾਰੇ ਸੱਚੇ ਸਨ
ਸ਼ਾਇਦ ਕੁਝ ਪਾਇਆ ਹੈ
ਬਹੁਤਾ ਤਾਂ ਗੁਆਇਆ ਹੈ.

Category: Punjabi Status

Leave a comment