ਤੂੰ Convent ਵਿੱਚ ਪੜ੍ਹਦੀ ਸੀ ਮੇਰੀ Abc ਵੀ ਅੜਦੀ ਸੀ

ਤੂੰ Convent ਵਿੱਚ ਪੜ੍ਹਦੀ ਸੀ
ਮੇਰੀ ABC ਵੀ ਅੜਦੀ ਸੀ
ਤੂੰ ਕਦੋਂ ਦੀ +2 ਕਰ ਗਈ ਸੀ
ਮੇਰੋ ਗਰਾਰੀ ਦਸਵੀਂ ਦੇ ਵਿੱਚ ਅੜ੍ਹ ਗਈ ਸੀ
ਤੈਨੂੰ Sharukh ਦਾ ਸੀ Craze ਕੁੜ੍ਹੇ
ਸਾਨੂੰ ਕੰਮ ਤੋਂ ਨੀਂ ਸੀ ਵਿਹਲ ਕੁੜ੍ਹੇ
ਤੂੰ ਲਾ ਕੇ AC ਸੌਂ ਜਾਂਦੀ
ਮੈਂ ਦਾਤੀਆਂ ਵਾਲੇ ਪੱਖੇ ਦੀ ਸੀ ਬੰਨਦਾ ਰੇਲ ਕੁੜ੍ਹੇ
ਤੂੰ Mac ਦੇ Makeup ਲਾੳਦੀ ਸੀ
ਸਾਨੂੰ Lux ਦੀ ਚਾਕੀ ਮਸਾਂ ਥਿਆੳਦੀ ਸੀ
ਤੂੰ ਯੈਂਕਣ ਆਪਣੇਂ ਨੂੰ ਆਪ ਨੂੰ ਕਹਾੳਦੀ ਹੀ
ਸਾਡੇ ਦੇਸੀ ਦਾ Label ਲਾੳਦੀ ਸੀ
ਤੇ ਸਿੱਧੇ-ਸਾਧੇ’ ਨੂੰ ਤੂੰ ਪੇਂਡੂ ਆਖ ਬੁਲਾੳਦੀ ਸੀ
ਸਭ ਨੂੰ ਕਹਿੰਦੀ ਸੀ ਕਿ ਇਹ ਪੇਂਡੂ ਖੇਤੀ ਜੋਗਾ ਰਹਿ ਗਿਆ ਏ
ਪਰ ਤੂੰ ਕਿ ਜਾਣੇਂ ਕਮਲੀਏ ਇਹ ਤਾਂ Citizenships Canada ਦੀ ਲੈ ਗਿਆ ਏ
ਸਭ ਕਿਸਮਤ ਦੀਆਂ ਇਹ ਖੇਡਾਂ ਨੀਂ
ਜਿਹਨੂੰ ਕਰਦੀ ਸੀ ਤੂੰ ਝੇਡਾਂ(ਮਖੌਲ) ਨੀਂ
ਮੈਂ ਅੱਜ ਡਾਲਰਾਂ ਦੇ ਵਿੱਚ ਖੇਡਾਂ ਨੀਂ
ਤੈਨੂੰ ਤੇਰਾ Attitude ਗਿਆ ਮਾਰ ਕੁੜ੍ਹੇ
ਸਾਨੂੰ ਸਾਡਾ ‘ਬਾਬਾ ਨਾਨਕ’ ਗਿਆ ਤਾਰ ਕੁੜ੍ਹੇ

Leave a Comment

Your email address will not be published. Required fields are marked *

Scroll to Top