Punjabi Status Pictures, Punjabi Status Images, Punjabi Status Graphics

ਪਹੁੰਚਾ ਕੇ ਸਾਨੂੰ ਸਮਸ਼ਾਨ ਯਾਰੋ ਅਖੀਰ ਅੱਗ ਲਗਾਉਣਾਂ ਭੁੱਲ ਗਏ

ਦੇ ਕੇ ਸਾਨੂੰ ਜ਼ਖਮ ਹਜਾਰਾਂ ਉਨਾਂ ਤੇ ਮਲਹਮ ਲਗਾਉਣਾਂ ਭੁੱਲ ਗਏ,
ਦੇ ਕੇ ਸਾਨੂੰ ਹਿਜ਼ਰਾ ਦੇ ਦਾਗ ਜਾਂਦੇ ਉਨਾਂ ਨੂੰ ਮਿਟਾਉਣਾਂ ਭੁੱਲ ਗਏ,

ਨਾ ਸ਼ੁਰੂਆਤ ਤੇ ਹਾਂ ਅਸੀਂ ਨਾ ਹੀ ਅਖੀਰ ਤੇ ਮੰਜਿਲ ਏ ਇਸ਼ਕ ‘ਚ,
ਛੱਡ ਅੱਧ-ਵਿਚਕਾਰ ਉਹ ਸਾਨੂੰ ਆਪਣੇ ਨਾਲ ਲਿਜਾਣਾਂ ਭੁੱਲ ਗਏ,

ਨਾ ਜਿਂਉਦਿਆਂ ‘ਚ ਹਾ ਅਸੀਂ ਨਾ ਹੀ ਗਿਣਤੀ ਸਾਡੀ ਮੁਰਦਿਆਂ ‘ਚ,
ਪਹੁੰਚਾ ਕੇ ਸਾਨੂੰ ਸਮਸ਼ਾਨ ਯਾਰੋ ਅਖੀਰ ਅੱਗ ਲਗਾਉਣਾਂ ਭੁੱਲ ਗਏ

Tainu Ena Changa Aakh Liya Hun Maada Keh Vi Ni Hona

Bin boliya vi gall mukkdi ni par keh vi tainu ki dayiye
Kite thes na tainu lagg jave asin bull vi apne see laiye
Sada jeena marna sabh sajjna hai tere hathon tay hona
Tainu ena changa aakh liya hun maada keh vi ni hona

ਤੇਰਾ ਦਿੱਤਾ ਹੋਇਆ ਹਰ ਇੱਕ ਦਰਦ ਲਿਖਦਾ ਹਾਂ

ਗਰਮੀ ‘ਚ ਸਰਦ ਤੇ ਸਰਦੀ ‘ਚ ਗਰਮ ਲਿਖਦਾਂ ਹਾਂ,
ਸੱਚੀ ਆਖਾਂ ਹੋ ਕੇ ਬੜਾ ਹੀ ਬੇਦਰਦ ਲਿਖਦਾਂ ਹਾਂ,

ਆਪਣੇ ਹਰ ਇੱਕ ਲਫਜ਼ ਨਾਲ ਹੋਰ ਕੁਝ ਵੀ ਨਹੀਂ,
ਤੇਰਾ ਦਿੱਤਾ ਹੋਇਆ ਹਰ ਇੱਕ ਦਰਦ ਲਿਖਦਾ ਹਾਂ,

ਸ਼ਾਮ ਨੂੰ ਮਿਟਾਵਾਂ ਤੇ ਸੁਬਹ ਫੇਰ ਪੈ ਜਾਂਦੀ ਦਿਲ ਤੇ,
ਤੇਰੀਆਂ ਯਾਦਾਂ ਦੀ ਉਹ ਬੇਸ਼ੁਮਾਰ ਗਰਦ ਲਿਖਦਾਂ ਹਾਂ

ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ

ਇੱਕ ਸਾਹ ਵਿੱਚ ਸਮੁੰਦਰ ਬੇਵਫਾਈਆਂ ਦਾ ਪਾਰ ਨੀ ਹੁੰਦਾ,
ਕੀਤੀ ਏ ਸੱਚੀ ਮੁੱਹਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ,
ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ,
ਥੋਕ ਵਿੱਚ ਹੁਣ ਸਾਥੋਂ ਵੀ ਬੇਕਦਰਾ ਇਸ਼ਕ ਵਪਾਰ ਨੀ ਹੁੰਦਾ,

ਮੈਨੂੰ ਲਗਦਾ ਬਦਲ ਗਏ ਨੇ ਹਾਲਾਤ ਮੇਰੇ ਦੋਸਤਾ

ਮੁੱਦਤ ਹੋ ਗਈ ਕਦੇ ਹੋਈ ਨਾ ਮੁਲਾਕਾਤ ਮੇਰੇ ਦੋਸਤਾ,
ਬੜੀ ਮੁਸ਼ਕਿਲ ਲੰਘਦੀ ਸਾਡੀ ਹਰ ਰਾਤ ਮੇਰੇ ਦੋਸਤਾ,

ਕੋਈ ਮੋਮ ਬਣ ਜਾਂਦਾ ਤੇ ਕੋਈ ਬਣ ਜਾਂਦਾ ਪੱਥਰ ਦਿਲ,
ਸ਼ਾਇਦ ਆਪਣੀ ਆਪਣੀ ਹੁੰਦੀ ਏ ਔਕਾਤ ਮੇਰੇ ਦੋਸਤਾ,

ਮੈ ਗਲਤ ਸੀ ਜਾ ਤੂੰ ਗਲਤ ਸੀ ਜੋ ਵਿੱਛੜ ਗਏ ਆਪਾਂ,
ਫੇਰ ਕਦੇ ਤਾਂ ਹੋਵੇ ਪਿਆਰ ਦੀ ਸ਼ੁਰੂਆਤ ਮੇਰੇ ਦੋਸਤਾ,

ਤੂੰ ਆਪ ਕਹਿੰਦਾ ਸੀ ਕਿ ਕਦੇ ਨਾਂ ਬਦਲਾਂਗੇ ਆਪਾਂ ਦੋਵੇਂ,
ਪਰ ਮੈਨੂੰ ਲਗਦਾ ਬਦਲ ਗਏ ਨੇ ਹਾਲਾਤ ਮੇਰੇ ਦੋਸਤਾ

Har Pal Dard Hi Likhna, Mainu Changa Lagda Aa

Har Pal Dard Hi Likhna, Mainu Changa Lagda Aa,
Yaadan Di Agg Ch Sikna, Mainu Changa Lagda Aa,

Dil Nu Koi Chah Ni Shikhar Te Pahunchan Di,
Har Pal Gehrayi Ch Digna Mainu Changa Lagda Aa,

Bade Rang Dekhe Ne Es Zindagi De,
Hun Dukh De Rang Ch Bhijna Mainu Changa Lagda Aa,

Ainve Kise Nu Chete Aa K Dukh Hi Dewange,
Holi-Holi Sab De Dil Cho Mitna Mainu Changa Lagda Aa

ਜਦੋਂ ਦੇ ਵੱਖ ਹੋਏ ਆਪਾਂ

ਜਦੋਂ ਦੇ ਵੱਖ ਹੋਏ ਆਪਾਂ ਤੂੰ ਜਦੋਂ ਦੀ ਖਿੱਚ ਦਿੱਤੀ ਲਕੀਰ ਨੀ,
ਰੂਹ ਤਾਂ ਉਸੇ ਦਿਨ ਮਰਗੀ ਸੀ ਲਾਸ਼ ਰਹਿ ਗਿਆ ਸ਼ਰੀਰ ਨੀ,

ਸਾਰੇ ਸੁਪਨੇ ਟੁੱਟ ਚਲੇ ਮੇਰੇ ਉਮੀਦਾਂ ਰਹਿ ਗਈਆਂ ਅਧੂਰੀਆਂ,
ਕਿਸਮਤ ਪੇਗੀ ਪੁੱਠੀ ਮੇਰੀ ਆਖਿਰ ਧੋਖਾ ਦੇਗੀ ਤਕਦੀਰ ਨੀ,

ਜਦੋ ਦਾ ਕੀਤਾ ਤੂੰ ਏ ਕਹਿਰ ਸਾਡੇ ਨਾਲ ਪੱਲੇ ਕੱਖ ਨਾ ਰਿਹਾ,
ਤੇਰੇ ਦਰਦ ਸਾਡੀ ਝੋਲੀ ਅਸੀਂ ਹੋ ਚੱਲੇ ਰਾਹ ਜਾਂਦੇ ਫਕੀਰ ਨੀ

ਜਿਉਂਦਾ ਲਾਸ਼ ਬਣ ਚੱਲਿਆ ਮੈ ਉਸ ਦੇ ਦਿੱਤੇ ਗਮਾਂ ਦੀ ਅੱਗ ਵਿੱਚ

ਆਸ਼ਿਕ ਮਰ ਜਾਂਦਾ ਮੇਰੇ ਅੰਦਰ ਦਾ ਇੱਕ ਇਨਸਾਨ ਤਾਂ ਰਹਿ ਜਾਂਦਾ,
ਜੇ ਨਾ ਕਰਦਾ ਇਸ਼ਕ ਬਾਕੀ ਜਿੰਦਗੀ ਦਾ ਮਹਿਮਾਨ ਤਾਂ ਰਹਿ ਜਾਂਦਾ

ਪਹਿਲਾਂ ਆਪਣਾ ਬਣਾਇਆ ਦਿਲ ‘ਚ ਵਸਾਇਆ ਫਿਰ ਦਿਲੋ ਕੱਢਿਆਂ,
ਜੇ ਨਾ ਕਰਦੇ ਇੰਝ ਸਾਡੇ ਨਾਲ ਵਸਦਾ ਸਾਡਾ ਜਹਾਨ ਤਾਂ ਰਹਿ ਜਾਂਦਾ…

ਜਿਉਂਦਾ ਲਾਸ਼ ਬਣ ਚੱਲਿਆ ਮੈ ਉਸ ਦੇ ਦਿੱਤੇ ਗਮਾਂ ਦੀ ਅੱਗ ਵਿੱਚ,
ਕਾਸ਼ ਮੈਨੂੰ ਵੀ ਉਡੀਕਦਾ ਕੋਈ ਰੱਬਾ ਇੱਕ ਸ਼ਮਸ਼ਾਨ ਤਾਂ ਰਹਿ ਜਾਂਦਾ

ਚਮਕਾ ਕੇ ਰੇੜਾ ਲੈ ਕੇ ਆਉਣੇ ਪਠੇ ਸਾਡਾ ਕੰਮ ਹੈ ਡੇਲ੍ਹੀ ਦਾ

ਯਾਰੋ ਕੀ ਮੈਂ ਗਲ ਸੁਣਾਵਾ ਸਾਡੀ ਡੰਗਰਾਂ ਨੇ ਜਿੰਦਗੀ ਖਾ ਲੀ
ਰੱਜ ਰੱਜ ਕੇ ਪਠੇ ਖਾਂਦੀ ਆ ਮਝ ਨਾਨਕਿਆਂ ਵਾਲੀ
ਕੰਮਾਂ ਤੋਂ ਵੇਹਲੇ ਹੋ ਕੇ ਯਾਰਾਂ ਨਾਲ ਗੁੱਲੀ ਡੰਡਾ ਖੇਲੀ ਦਾ
ਚਮਕਾ ਕੇ ਰੇੜਾ ਲੈ ਕੇ ਆਉਣੇ ਪਠੇ ਸਾਡਾ ਕੰਮ ਹੈ ਡੇਲ੍ਹੀ ਦਾ

Tu ਲਿਖਦੀ Aen “LoL” ਨੀ

Chad Gayi ਜਵਾਨੀ Tainu,
ਹੁਸਨ Tera ਅਨਮੋਲ Ni…
ਮੈਂ Kaha “I Love U” ,
Tu ਲਿਖਦੀ Aen “LoL” ਨੀ

ਤੂੰ ਦਿਲ ਵਿਚ ਇਵੇਂ ਖੁਬ ਗਈ

ਜਰਾ ਸਾਡੇ ਵੱਲ ਵੇਖ ਕੁੜੇ
ਨੀ ਸਾਡੇ ਫੁੱਟ ਗਏ ਨੇ ਲੇਖ ਕੁੜੇ
ਤੂੰ ਦਿਲ ਵਿਚ ਇਵੇਂ ਖੁਬ ਗਈ
ਜਿਵੇਂ ਮਾੜੇ ਟਾਇਰ ਚ ਮੇਖ ਕੁੜੇ

ਜਿਆਦਾ ਹੀਰੋ ਨਾ ਬਣ

ਕਸ਼ਮੀਰ ਦੀਆਂ ਵਾਦੀਆਂ ਵਿਚ,
ਬਰਫੀਲੀ ਹਵਾਵਾਂ ਵਿਚ,
ਝੀਲ ਦੇ ਕਿਨਾਰੇ ਬੈਠੇ,
ਰਾਂਝੇ ਨੂੰ ਹੀਰ ਨੇ ਕੀ ਕਿਹਾ ?
.
.
ਹਰਾਮਖੋਰਾ ਜਿਆਦਾ ਹੀਰੋ ਨਾ ਬਣ,
ਸਵੈਟਰ ਪਾ ਲੈ

ਤੇਰੀ ਟੋਰ Soniye ਮੇਰੀ ਮੱਝ ਵਰਗੀ

ਤੇਰੀ ਸ਼ਕਲ Local BUS ਵਰਗੀ
ਮੇਰਾ Ticket ਕਟਾਉਣ ਨੂੰ ਜੀ ਕਰਦਾ
ਤੇਰੀ ਟੋਰ Soniye ਮੇਰੀ ਮੱਝ ਵਰਗੀ
ਤੈਨੂੰ Sangal ਪਾਉਣ ਨੂੰ ਜੀ ਕਰਦਾ

ਫੇਰ ਸਾਡੇ “5911” ਦੇ ਹੁਲਾਰੇ ਯਾਦ ਅਉਣਗੇ

ਸਾਡੇ ਸਾਰੇ ਵਾਅਦੇ,
ਤੇਰੇ ਸਾਰੇ ਲਾਰੇ ਯਾਦ ਅਉਣਗੇ
ਜਦੋਂ ਡਿੱਗੀ ਕਿਸੇ “ਲਾਲੇ” ਦੇ Pulsar ਤੋ,
ਫੇਰ ਸਾਡੇ “5911” ਦੇ ਹੁਲਾਰੇ ਯਾਦ ਅਉਣਗੇ.

ਮੈਂ ਤੇਨੁੰ ਉਦੋ ਦਾ ਜਾਣਦਾ

ਕੀ ਹੋਇਆ ਜੇ ਹੁਣ ਤੂੰ CCD ਵਿਚ ਕੋਫੀ ਪੀਣ ਗਲ ਪਈ
ਨੀ…ਮੈਂ ਤੇਨੁੰ ਉਦੋ ਦਾ ਜਾਣਦਾ
ਜਦੋ ਤੂੰ ਛਬੀਲ ਚ ਡੋਲੁ ਲੈ ਕੇ ਖੜਦੀ ਸੀ

ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ

ਧੋਖਾ ਮਿਲੇ ਜੇ ਪਿਆਰ ਚ
ਤਾਂ ਜਿੰਦਗੀ ਚ ਉਦਾਸੀ ਛਾਅ ਜਾਂਦੀ ਹੈ
ਜਦੋਂ ਸੋਚਦੇ ਹਾਂ ਕਿ ਦੁਨੀਆਂ ਛੱਡ ਦੇਈਏ
.
.
.
.
.
.
ਤਾਂ ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ

ਯਾਰ ਕੋਲ ਤਾ NoKia 1100 ਨਾਲੇ ਸਾਇਕਲ Hero Jet ਨੀ

ਤੇਰੇ ਕੋਲ ਤਾ ਚਿੱਟੀ LanCer
ਨਾਲ ਹੱਥ ਵਿੱਚ Apple set ਨੀ
ਯਾਰ ਕੋਲ ਤਾ NoKia 1100
ਨਾਲੇ ਸਾਇਕਲ Hero Jet ਨੀ

Main ਫੜਦਾ Hunda ਸੀ Nitt ਕੰਨ Sohniye

ਆਪਣੇ School ਵਾਲੇ Din ਚੇਤੇ Aunde
ਜਿੱਥੇ Saadi ਨਿੱਤ Hi ਲੜਾਈ Hundi ਸੀ
Main ਫੜਦਾ Hunda ਸੀ Nitt ਕੰਨ Sohniye
ਤੂੰ Pehle ਨੰਬਰ Te ਆਈ Hundi ਸੀ

Mittran Da Aje Suah Hona Baaki E

Tere hathon ikk gunaah hona baaki e,
Mittran da aje tabaah hona baaki e,

Ho chaliya terian saaria hasratan purian,
Tere mittran da aje suah hona baaki e

ਰੱਬ ਤੋਂ ਆਪਣੇ ਲਈ ਸਜਾ ਏ ਮੌਤ ਮੰਗ ਲੈਂਦੇ

ਤੈਨੂੰ ਆਪਣੀ ਜਿੰਦ ਵੇਚਕੇ ਵੀ ਸੱਜਣਾਂ ਪਾ ਲੈਂਦੇ, ਜੇ ਕਿਤੇ ਵਿਕਦੇ ਸਾਡੇ ਸਾਹ ਹੁੰਦੇ,
ਮੁਹੱਬਤ ਦੀ ਮੰਜਿਲ ਨੂੰ ਇੱਕ ਦਿਨ ਪਾ ਲੈਣਾ ਸੀ, ਭਾਵੇ ਕੰਡਿਆਂ ਵਿਛੇ ਰਾਹ ਹੁੰਦੇ,

ਰੱਬ ਤੋਂ ਆਪਣੇ ਲਈ ਸਜਾ ਏ ਮੌਤ ਮੰਗ ਲੈਂਦੇ, ਭਾਵੇਂ ਤੇਰੇ ਕੀਤੇ ਸਭ ਗੁਨਾਹ ਹੁੰਦੇ,
ਸਾਨੂੰ ਯਾਰਾ ਖ਼ਵਾਇਸ ਸੀ ਤੇਰੇ ਸਾਥ ਦੀ, ਫੇਰ ਚਾਹੇ ਵਸ ਜਾਂਦੇ ਜਾਂ ਤਬਾਹ ਹੁੰਦੇ

ਦਿੱਤੇ ਜਖਮ ਤੂੰ ਦਿਲ ਤੇ ਬੜੇ

ਦਿੱਤੇ ਜਖਮ ਤੂੰ ਦਿਲ ਤੇ ਬੜੇ
ਪੁੱਛਿਆ ਨਾ ਅਸੀਂ ਤੈਨੂੰ ਕਦੇ
ਜੇ ਅੱਜ ਪੁੱਛ ਲਿਆ ਤੈਨੂੰ ਅਸੀ
ਤਾਂ ਰਹਿਗੇ ਸੱਜਣ ਇੱਕਲੇ ਖੜੇ

ਅੱਥਰੂਆਂ ਦਾ ਖਾਰਾ ਪਾਣੀ ਭੋਰਾ ਵੀ ਨਾ ਛਲਕਦਾ

ਸੱਚੀਆਂ ਮੁੱਹਬਤਾਂ ਪਾ ਕੇ ਬੇਵਫਾਈ ਕਰਦੇ ਨੇ ਲੋਕ,
ਜਖ਼ਮ ਦੇ ਕੇ ਪਹਿਲਾਂ, ਫੇਰ ਨਮਕ ਧਰਦੇ ਨੇ ਲੋਕ,
ਸਾਡੀ ਭੁੱਲ ਚੁੱਕ ਵੀ ਉਨਾਂ ਨੂੰ ਜ਼ੁਰਮ ਲੱਗਦੀ,
ਖੁਦ ਗੁਨਾਹ ਕਰਕੇ ਵੀ ਪਰਦੇ ਪਾਂਵਦੇ ਨੇ ਲੋਕ,

ਅੱਥਰੂਆਂ ਦਾ ਖਾਰਾ ਪਾਣੀ ਭੋਰਾ ਵੀ ਨਾ ਛਲਕਦਾ,
ਹਾਸਿਆਂ ਨੂੰ ਇੰਝ ਬੁਲਾਂ ਤੇ ਬਚਾ ਕੇ ਧਰਦੇ ਨੇ ਲੋਕ,
ਜਦੋਂ ਕਿਸੇ ਨੇ ਰੁੱਖਾਂ ਵਾਂਗ ਛਾਂਗਦੇ ਦੇਖਿਆ ਮੈਨੁੰ,
ਮੈ ਹੱਸ ਕੇ ਕਿਹਾ ਮੇਰੇ ਆਪਣੇ ਘਰ ਦੇ ਨੇ ਲੋਕ,

ਪਿਆਰ ਮੁੱਹਬਤ ਤਾਂ ਸਭ ਰੱਬ ਦੀਆਂ ਦਾਤਾਂ ਨੇ,
ਫੇਰ ਇੱਥੇ ਵਫਾ ਨਿਭਾਉਂਦੇ ਕਿਉਂ ਡਰਦੇ ਨੇ ਲੋਕ

Par Dikhauna Siveyan Nu Janda Raah Ik Hor Baaki E

Tere gunaahna di list cho gunaah ikk hor baaki E,
Lokan ch haale udd di eh #Afwaah ikk hor baaki E,

Tere hathon Aashiq hona tabaah ikk hor baaki E,
Maut di dehleez te khada saah ikk hor baaki E,

Mannea teri #Bewafai ch jeondea hi maut dekhi usne
Par dikhauna siveyan nu janda raah ik hor baaki E.

ਮੰਗੀਆਂ ਜਿਸ ਦਰੋ ਦੁਆਵਾਂ ਅਸੀਂ ਉਹਦੀ ਲੰਮੀ ਉਮਰ ਦੀਆਂ

ਮੰਗੀਆਂ ਜਿਸ ਦਰੋ ਦੁਆਵਾਂ ਅਸੀਂ ਉਹਦੀ ਲੰਮੀ ਉਮਰ ਦੀਆਂ,
ਉਸੇ ਦਰ ਤੇ ਉਹ ਸਾਡੀ ਮੌਤ ਲਈ ਰੋਜ਼ ਮੱਥਾ ਟੇਕਦੀ ਰਹੀ,

ਇੱਕ ਵਾਰੀ ਕਹਿ ਦੇਂਦੀ ਅਸੀਂ ਜੇਠ ਹਾੜ ਦੀ ਧੁੱਪ ਬਣ ਜਾਂਦੇ,
ਐਂਵੇਂ ਸਾਡੇ ਅਰਮਾਨਾਂ ਦੀ ਚੀਖਾਂ ਬਾਲ ਬਾਲ ਸੇਕਦੀ ਰਹੀ,

ਅਸੀਂ ਉਹਦੇ ਰਾਹਾਂ ਦੇ ਕੰਡੇ ਚੁਗਦੇ ਉਮਰ ਲੰਘਾਂ ਲੇਂਦੇ,
ਐਂਵੇਂ ਆਪਣੇ ਦਿੱਤੇ ਜ਼ਖਮਾਂ ਨੂੰ ਹੱਥ ਲਾ ਲਾ ਦੇਖਦੀ ਰਹੀ,

ਪਤਾ ਨਹੀ ਅਸੀਂ ਉਸਦੇ ਦਿਲ ਵਿੱਚ ਕਿਉਂ ਨੀ ਉਤਰ ਸਕੇ,
ਪਰ ਸਾਨੁੰ ਦਿਲੋ ਸਲਾਹੁੰਦੀ ਜ਼ੁਬਾਨ ਸਖ਼ਸ ਹਰੇਕ ਦੀ ਰਹੀ