ਮੇਰੇਆ ਰੱਬਾ ਬਸ ਇਨੀ ਕੁ ਮੇਹਰ ਕਰਦੇ
ਦਿਲ ਮੇਰੇ ਨੂ ਪਥਰ ਕਰਦੇ
ਸੇਹ ਨਹੀ ਪਾਉਗਾ ਇਹ ਵਿਛੋੜਾ ਉਸਦਾ
ਉਸਦੇ ਜਾਣ ਤੋ ਪਹਲਾ ਹੀ ਤੂ ਮੈਨੂ ਦਫ਼ਨ ਕਰਦੇ
ਮੈਂ ਰੱਬ ਨੂ ਪੁਛਿਆ ਓਹ ਸਾਨੂ ਛਡ ਕੇ ਤੁਰ ਗਏ,
ਉਨਾ ਦੀ ਕੀ ਮਜਬੂਰੀ ਸੀ,
ਰੱਬ ਨੇ ਕਿਹਾ,
ਇਸ ਵਿਚ ਉਨਾ ਦਾ ਕੋਈ ਕਸੂਰ ਨਹੀ,
ਇਹ ਕਹਾਨੀ ਮੈਂ ਲਿਖੀ ਹੀ ਅਧੂਰੀ ਸੀ.
ਜਿੰਦਗੀ ਪਤਾ ਨੀ ਕੀ ਚਾਹੁੰਦੀ ਹੈ
ਰੋਜ ਰਾਤ ਨੂੰ ਬੁਹਤ ਰਵਾਓਂਦੀ ਹੈ
ਤੈਨੂੰ ਹੋਰਾਂ ਕੋਲੋਂ ਪਿਆਰ ਬਥੇਰਾ ਮਿਲ ਜੂਗਾ
ਪਰ ਤੂੰ ਕਹੇਂਗੀ ਉਹਦੇ ਪਿਆਰ ਚ ਕੁਛ ਹੋਰ ਗੱਲ ਸੀ
ਤੈਨੂੰ ਹਸਾਉਣ ਵਾਲੇ ਵੀ ਬਥੇਰੇ ਮਿਲ ਜਾਣਗੇ
ਤੈਨੂੰ ਲਗਦਾ ਉਹਦੇ ਹਸਾਉਣ ਵਿਚ ਕੁਛ ਹੋਰ ਗੱਲ ਸੀ
ਜ਼ਿੰਦਗੀ ਤੇਰੀ ਹੁਣ ਵੀ ਨਿਕਲ ਜਾਊਗੀ
ਜਦੋਂ ਕਮੀ ਮੇਰੀ ਤੈਨੂੰ ਮਹਿਸੂਸ ਹੋਊਗੀ ਉਦੋਂ ਕਹੇਂਗੀ,
ਜਿੰਦਗੀ ਜੀਣ ਦਾ ਮਜ਼ਾ ਹੀ ਉਹਦੇ ਨਾਲ ਸੀ.
ਇਕ ਵਾਰ ਇਕ ਮੁੰਡੇ ਨੂੰ ਓਸਦੀ ਪੁਰਾਣੀ ਮਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ ,
ਓ ਕੁੜੀ ਮੁੰਡੇ ਨੂੰ ਦੇਖ ਕੇ ਹੱਸ ਪੈਂਦੀ ਹੈ
ਮੁੰਡਾ: ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ ,
ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ
ਕੁੜੀ: ਮਰਜਾਣਿਆ ਤੂੰ ਹਾਲੇ ਇਕੱਲਾ ਹੀ ਘੂੰਮੀ ਜਾਨਾ ,
ਸਾਡੇ ਤਾ ਹੁਣ ਕਾਕਾ ਵੀ ਹੋ ਗਿਆ.
ਐਵੇਂ ਡਰ ਨਾ ਰਕਾਨੇ ਜੱਟ ਲਾਉਂਦਾਂ ਨਾ ਬਹਾਨੇ
ਰੱਖ ਹੋਂਸਲਾ ਤੂੰ ਸਾਡੇ ਉੱਤੇ ਮੇਰੀਏ ਨੀ ਜਾਨੇ
ਮੈ ਵੀਂ ਤੇਰਾ ਯਾਰ ਬਿੱਲੋ ਸਿਰੇ ਦਾ ਸ਼ਿਕਾਰੀ,
ਅੱਖਾਂ ਬੰਨ ਕੇ ਨਿਸ਼ਾਨੇ ਲਾ ਦਿੰਦਾ ਤੀਰ ਨੀ
ਅੜੀ ਉੱਤੇ ਆਇਆ ਜੱਟ ਛੱਡੇ ਇੰਚ ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਨ ਕੀਮਤੀ
ਮਿਲੇ ਜੇ ਪਿਆਰ ਕਿਸੇ ਦਾ ਤਾ ਕਦਰ ਕਰਿਉ,
ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ.
ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ
ਬੇਵਫਾ ਮਸ਼ੂਕ ਤੇ ਗਿਦੜ ਬੜੇ ਮਜ਼ੇ ਨਾਲ ਸੋਂਦੇ ਨੇ
ਟੁੱਟੇ ਦਿਲਾਂ ਵਾਲੇ ਆਸ਼ਿਕ਼ ਤੇ ਲੰਡਰ ਕੁੱਤੇ ਰਾਤ ਨੂੰ ਲੁੱਕ ਲੁੱਕ ਕੇ ਰੋਂਦੇ ਨੇ
ਸੱਚੀਂ ਕਿੰਨਾ ਹੀ ਮੁਸ਼ਕਿਲ ਹੁੰਦਾ ਹੈ ਨਾ
ਜਿਸ ਦੇ ਲਈ ਜੀਣਾ ਓਸੇ ਦੇ ਹੀ ਬਿਨਾਂ ਜੀਣਾ
ਮੇਰਾ ਹਰ ਦਿਨ ਤਨਹਾ ਤੇ, ਸ਼ਾਮ ਉਦਾਸ ਹੁੰਦੀ ਹੈ
ਦਿਨਾ ਨੂ ਲੋਕਾ ਦੇ ਤਾਹਨੇ, ਤੇ ਰਾਤ ਨੂ ਤੇਰੀ ਯਾਦ ਹੁੰਦੀ ਹੈ
ਕੁੜੀਆ ਆਉਦੀਆ ਨੇ ਹੀਰ ਦੀ ਤਰਾਂ
ਲੱਗਦੀਆ ਨੇ ਖੀਰ ਦੀ ਤਰਾਂ
ਦਿਲ ਚ ਵੱਜਦੀਆ ਨੇ ਤੀਰ ਦੀ ਤਰਾਂ
ਤੇ ਜਾਂਦੇ ਜਾਂਦੇ ਕਰ ਜਾਂਦੀਆ ਨੇ ਫਕੀਰ ਦੀ ਤਰਾਂ
ਬੰਦੇ ਆਪਾਂ ਦੇਸੀ ਆਂ,
ਪੰਜਾਬੀ ਨਾਲ ਹੀ ਸਾਡਾ #Pyar ਏ,
ਕੁੜੀ #Suit ਵਾਲੀ ਹੀ ਲੈਣੀ,
ਜਿਹੜੀ ਰੋਬ ਨਾਲ ਕਹੇ ,
ਕਿ ਇਹੀ ਮੇਰਾ ਯਾਰ ਆ
ਜ਼ਿੰਦਗੀ ਦੇ ਕਿਸੇ ਮੋੜ ਤੇ,
ਤੈਨੂੰ ਸਾਡੀ ਯਾਦ ਸਤਾਊਗੀ.
ਫਿਰ ਕੱਲੀ ਬਹਿ ਬਹਿ ਰੋਵੇਂਗੀ,
ਜਦ ਅੱਖੀਓੁ ਨੀਂਦ ਊਡਾਊਗੀ
ਅੱਜ ਮੈ ਆਪਣੇ ਦਿਲ ਨੂੰ ਸਮਝਾਇਆ,
ਕਿ ਐਵੇਂ ਉਦਾਸ ਨਾ ਹੋ ਦਿਲਾ,
ਸਗ਼ੋ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿਉਂਕਿ ਜੇ ਉਸਨੂੰ ਤੇਰੇ ਨਾਲ
ਪਿਆਰ ਸੀ,
ਤਾਹੀਂ ਤਾਂ ਉਸਨੇ ਸਾਰੀ ਦੁਨੀਆ ‘ਚੋ ਤੈਨੂੰ ਚੁਣਿਆ ਸੀ, ਆਪਣਾ ਦਿਲ ਪਰਚਾਉਣ ਲਈ,
ਜਦੋਂ ਲੋੜ ਸੀ ਉਹਨਾਂ ਨੂੰ ਹੱਥੀ ਕਰਦੇ ਸੀ ਛਾਂਵਾਂ,
ਨਾਲ ਆ ਆ ਬਹਿੰਦੇ ਸੀ ਸਾਡਾ ਬਣ ਪਰਛਾਂਵਾਂ,
ਜਦੋਂ ਮਸਲੇ ਉਹਨਾਂ ਦੇ ਸਾਰੇ ਹੱਲ ਹੋ ਗਏ,
ਅਸੀਂ ਗੁਜ਼ਰੇ ਜ਼ਮਾਨਿਆਂ ਦੀ ਗੱਲ ਹੋ ਗਏ.
ਵਰ੍ਹਿਆਂ ਪਿਛੋਂ ਖੁਦ ਦੇ ਕੋਲ ਬੈਠਾ ਹਾਂ
ਕੀ ਦੱਸਾਂ ਕੀ ਕੀ ਫਰੋਲ ਬੈਠਾ ਹਾਂ
ਅਰਥ ਤਾਂ ਹੋਵੇ ਕੋਈ ਮਕਸਦ ਵੀ ਹੋਵੇ
ਮੈਂ ਜਵਾਨੀ ਇੰਜ ਹੀ ਰੋਲ ਬੈਠਾ ਹਾਂ
ਤੇਰੀ ਮਰਜ਼ੀ ਤੂੰ ਗਿਲਾ ਕਰ ਜਾਂ ਸਜ਼ਾ ਦੇ
ਦਿਲ ਨੂੰ ਤੇਰੇ ਅੱਗੇ ਖੋਲ ਬੈਠਾ ਹਾਂ
ਪਿਆਰ ਦਾ ਤੇ ਵਣਜ ਦਾ ਕੀ ਮੇਲ ਹੁੰਦਾ
ਦਿਲ ਨੂੰ ਕੀਹਦੇ ਨਾਲ ਤੋਲ ਬੈਠਾ ਹਾਂ
ਹੋ ਸਕੇ ਤਾਂ ਮਾਫ਼ ਕਰ ਦੇਵੀਂ ਤੂੰ ਮੈਨੂੰ
ਅੱਜ ਪਤਾ ਨਹੀਂ ਕੀ ਕੀ ਬੋਲ ਬੈਠਾ ਹਾਂ
ਕੀ ਪਤਾ ਇਹ ਜ਼ਖਮ ਕਦ ਨਾਸੂਰ ਬਣਿਆ
ਦਰਦ ਨੂੰ ਦਿਲ ਨਾਲ ਘੋਲ ਬੈਠਾ ਹਾਂ
ਕਦੇ ਤੇਰੇ ਦੀਦਾਰ ਨੂੰ ਤਰਸਣ ਅੱਖੀਆਂ,
ਕਦੇ ਤੈਨੂੰ ਭੁੱਲ ਜਾਣ ਨੂੰ #ਦਿਲ ਕਰਦਾ
ਕਦੇ ਗੁੱਸਾ ਜਿਹਾ ਆਵੇ, ਕਦੇ ਤੇਰੇ ਗਲ ਲੱਗ ਜਾਣ ਨੂੰ ਦਿਲ ਕਰਦਾ
ਜਦੋ ਤੇਰੀਆਂ ਯਾਦਾਂ ਦੀ ਸਿਖਰ ਦੁਪਿਹਰ ਹੁੰਦੀ.
ਤਾਂ ਤੇਰੀਆਂ ਬਾਹਾਂ ਤੇ ਸਿਰ ਰਖ ਸੌਂਣ ਨੂੰ ਦਿਲ ਕਰਦਾ
ਜਦ ਚੇਤੇ ਆਵੇ ਤੇਰਾ ਮਾਸੂਮ ਜਿਹਾ ਹਾਸਾ
ਤਾਂ ਆਪਣਾ ਹਾਸਾ ਵੀ ਤੇਰੇ ਨਾਮ ਲਵਾਉਣ ਨੂੰ ਦਿਲ ਕਰਦਾ.